ਜੀਓਂਦੇ ਹਾਂ ਅਸੀਂ ਹਾਦਸਿਆਂ ਦੇ ਸ਼ਹਿਰ ਵਿਚ,
ਰੋਜ ਇਕ ਨਵੇ ਹਾਦਸੇ ਨਾਲ ਰੂਬਰੂ ਹੋ ਕੇ
ਚਲ ਪੈਂਦੇ ਹਾਂ ਆਪਣੀ ਰਾਹੀ
ਓਹ ਹਾਦਸੇ ਅਖਾਂ ਤੋਂ ਹੁੰਦੇ ਹੋਏ
ਜਿਹਨ ਚੋ ਨਿਕਲ ਜਾਂਦੇ ਨੇ
ਸ਼ਾਇਦ ਇਸ ਲਈ
ਕਿ ਓਹ੍ਨਾ ਹਾਦਸਿਆਂ ਵਿਚ ਅਸੀਂ ਆਪ ਨਹੀ ਹੁੰਦੇ,
ਮੈ ਕਈ ਵਾਰ ਉਸ ਇਨ੍ਸਾਨ ਦੀ ਥਾਂ
ਖੁਦ ਨੂ ਓਥੇ ਰਖ ਕੇ ਵੇਖਿਆ ਹੈ,
ਪਰ...ਰੂਹ ਕੰਬ ਜਾਂਦੀ ਹੈ,
ਕਈ ਵਾਰ ਇਸੇ ਤਰ੍ਹਾ ਹੀ
ਮੈ ਖੁਦ ਓਥੇ ਮੋਜੂਦ ਹੋ ਘਾਇਲ ਹੁੰਦੀ ਹਾਂ .......
ਰੋਜ ਹਾਦਸੇ ਹੁੰਦੇ ਨੇ
ਪਰ ਪਤਾ ਨਹੀ ਓਹ ਕੀ ਹੈ
ਜੋ ਮੈਨੂੰ ਇੰਨੇ ਹਾਦਸਿਆਂ ਦੇ ਬਾਦ ਵੀ
ਟੁੱਟਣ ਨਹੀ ਦਿੰਦਾ……..
4 comments:
eh sach much kmaal hai ... bhut he khuub ..
jeo
very nice.........bhut khooooooob
shukriya maan sahb n injerjit ji
renuji accidently tuhade orkut a/c vich vad ke tuhade blog ch kavitavan padyan es layee muafi chahunda han...par tusin likhde kamaal ho..
Post a Comment